ਫਿਰ ਸਿਰਫ ਅਨੰਦੁ ਹੀ ਅਨੰਦੁ ।

SBN CEO

Administrator
Staff member
ਵਾਹਿਗੁਰੂ ਜੀ--ਓਹ ਇਨਸਾਨ ਵੱਡੇ ਭਾਗਾ ਵਾਲੇ ਹਨ ਜੋ ਗੁਰੂ ਮਹਾਰਾਜ ਜੀ ਕੋਲੋ ਉਸਦੀ ਬੰਦਗੀ ਬਿਨਾ ਹੋਰ ਕੁਝ ਨਹੀਂ ਮੰਗਦੇ ।ਜੇਹੜੇ ਇਨਸਾਨ ਦੁਨਿਆਵੀ ਪਦਾਰਥਾਂ ਦੀ ਮੰਗ ਦੇ ਥਾਂ ਗੁਰੂ ਦੇ ਸ਼ਬਦ ਨੂੰ ਮੰਗਦੇ ਤੇ ਉਸਦੇ ਦਿਤੀ ਸਿਖਿਆ ਨੂੰ ਸਮਝਦੇ ਹਨ ਤੇ ਗੁਰੂ ਮਹਾਰਾਜ ਜੀ ਦੀ ਕਿਰਪਾ ਸਦਕਾ ਉਸਤੇ ਤੁਰਦੇ ਵੀ ਹਨ,ਏਹੋ ਜੇਹੇ ਮਨੁੱਖਾ ਦੇ ਆਤਮਕ ਮੌਤ ਨੇੜੇ ਵੀ ਨਹੀਂ ਢੁਕ ਸਕਦੀ।ਇਸ ਕਰਕੇ ਸਾਨੂ ਕਦੇ ਵੀ ਪ੍ਰਭੂ ਕੋਲੋ ਹੋਰ ਕੁਝ ਨਹੀਂ ਮੰਗਨਾ ਚਾਹਿਦਾ। ਸਗੋ ਇਹ ਅਰਦਾਸ ਕਰਨੀ ਹੈ ਕੀ-ਹੇ ਵਾਹਿਗੁਰੂ ਜੀ-ਮੈਨੂੰ ਆਪਣਾ ਨਾਮ ਬਖ਼ਸ਼ ਤੇ ਆਪਣੀ ਪਿਆਰ ਭਰੀ ਨਿਗਾਹ ਮੇਰੇ ਤੇ ਹਮੇਸ਼ਾ ਰਖ।ਮੇਰੇ ਮੰਨ ਨੂੰ ਤੇਰੇ ਦਰਸ਼ਨ ਦੀ ਤੇਹ ਲਗੀ ਹੈ ਤੇ ਮੈਂ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਮੰਗਦਾ ਹਾ।ਵਾਹਿਗੁਰੂ ਜੀ ਆਪਣੇ ਮੇਹਰ ਕਰਕੇ ਮੇਰਾ ਮੰਨ ਆਪਣੀ ਸਿਫ਼ਤਿ-ਸਾਲਾਹ ਵਿਚ ਲਾਓ।ਫਿਰ ਸਿਰਫ ਅਨੰਦੁ ਹੀ ਅਨੰਦੁ ।


More...
 
Top