ਪੰਥਕ ਜਥੇਬੰਦੀਆਂ ਵੱਲੋਂ ਸ੍ਰੀ ਅਕਾਲ ਤਖਤ ਦੇ ਜਥੇ&

SBN CEO

Administrator
Staff member
<div>August 7, 2012

ਪੰਥਕ ਜਥੇਬੰਦੀਆਂ ਵੱਲੋਂ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਬਾਈਕਾਟ ਐਲਾਨ <font color="Navy">

* ਕੋਈ ਵੀ ਸਿੱਖ ਜਥੇਬੰਦੀ, ਜਥੇਦਾਰ ਗੁਰਬਚਨ ਸਿੰਘ ਕੋਲ, ਕਿਸੇ ਪੰਥਕ ਮੁੱਦੇ ਲਈ ਕਦੇ ਨਹੀਂ ਜਾਵੇਗੀ

(ਜਸਬੀਰ ਸਿੰਘ ਪੱਟੀ 9356024684) : ਪੰਥਕ ਜੈਕਾਰਿਆਂ ਦੀ ਗੂੰਜ ਵਿੱਚ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਰਾਧਾ ਸੁਆਮੀਆਂ ਨੂੰ ਕਲੀਨ ਚਿੱਟ ਦੇਣ ਅਤੇ ਪੰਥਕ ਧਿਰਾਂ ਨੂੰ ਸ਼ਰਾਰਤੀ ਗਰਦਾਨਣ ਦਾ ਕੜਾ ਨੋਟਿਸ ਲੈਦਿਆਂ ਪੰਥਕ ਜਥੇਬੰਦੀਆਂ ਨੇ ਇੱਕ ਭਰਵੀ ਮੀਟਿੰਗ ਦੌਰਾਨ ਮੱਤਾ ਪਾਸ ਕਰਕੇ, ਜਥੇਦਾਰ ਗਿਆਨੀ ਗੁਰਬਚਨ ਸਿੰਘ ਦਾ ਬਾਈਕਾਟ ਕਰਨ ਦਾ ਐਲਾਨ ਕਰਨ ਦੇ ਨਾਲ ਨਾਲ ਰਾਧਾ ਸੁਆਮੀਆਂ ਦੇ ਵਿਰੁੱਧ ਕਾਰਵਾਈ ਕਰਨ ਲਈ ਇੱਕ 20 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ, ਜਿਸ ਦੀ ਪਲੇਠੀ ਮੀਟਿੰਗ ਅੱਠ ਅਗਸਤ ਨੂੰ ਲੁਧਿਆਣਾ ਵਿੱਚ ਰੱਖੀ ਗਈ ਹੈ।

ਖੂਹ ਬਾਬਾ ਕੂੰਮਾਂ ਸਿੰਘ ਗੁਰੂਦੁਆਰਾ ਨਵੀ ਅੰਤਰਜਾਮੀ ਕਲੌਨੀ ਅੰਮ੍ਰਿਤਸਰ ਵਿਖੇ ਪੰਥਕ ਧਿਰਾਂ ਦੀ ਹੋਈ ਭਰਵੀਂ ਮੀਟਿੰਗ ਦੌਰਾਨ ਪੰਥਕ ਸੇਵਾ ਲਹਿਰ ਦੇ ਮੁੱਖੀ ਤੇ ਖਾੜਕੂ ਸੁਰ ਰੱਖਣ ਵਾਲੇ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਪੰਜ ਮੱਤੇ ਪੇਸ਼ ਕੀਤੇ ਜਿਹਨਾਂ ਨੂੰ ਹਾਜ਼ਰ ਸੰਗਤਾਂ ਨੇ ਖਾਲਿਸਤਾਨੀ ਨਾਅਰਿਆਂ ਤੇ ਪੰਥਕ ਜੈਕਾਰਿਆ ਦੀ ਗੂੰਜ ਵਿੱਚ ਹੱਥ ਖੜੇ ਕਰਕੇ ਪ੍ਰਵਾਨਗੀ ਦਿੱਤੀ।

ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਪਹਿਲੇ ਮੱਤੇ ਵਿੱਚ ਫੈਸਲਾ ਕੀਤਾ ਗਿਆ ਹੈ ਕਿ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋ ਬਿਆਸ ਦਰਿਆ ਦੇ ਕੰਢੇ ਤੇ ਰਾਧਾ ਸੁਆਮੀਆ ਦੇ ਡੇਰੇ ਦੇ ਨਜ਼ਦੀਕ ਵੱਸੋ ਪਿੰਡ ਵੜੈਚ ਦੀ ਪੱਤੀ ਵੜੈਚ ਦੇ ਗੁਰੂਦੁਆਰੇ ਨੂੰ ਰਾਧਾ ਸੁਆਮੀਆਂ ਵੱਲੋਂ ਢਾਹੇ ਜਾਣ ਨੂੰ ਲੈ ਕੇ ਸਰਕਾਰੀ ਦਬਾ ਥੱਲੇ ਦਿੱਲੀ ਕਲੀਨ ਚਿੱਟ ਰੱਦ ਨੂੰ ਕੀਤਾ ਜਾਂਦਾ ਹੈ ਅਤੇ ਰਾਧਾ ਸੁਆਮੀਆਂ ਨੂੰ ਕਸੂਰਵਾਰ ਮੰਨਦਿਆਂ ਉਹਨਾਂ ਦੇ ਖਿਲਾਫ ਸੰਘਰਸ਼ ਦਾ ਬਿੱਗਲ ਵਜਾਉਣ ਦਾ ਐਲਾਨ ਕੀਤਾ ਗਿਆ।

ਦੂਜੇ ਮੱਤੇ ਨੂੰ ਇਸ ਮੱਤੇ ਦੇ ਨਾਲ ਹੀ ਜੋੜਦਿਆ ਉਹਨਾਂ ਕਿਹਾ ਕਿਸ ਇੱਕ ਪਾਸੇ ਰਾਧਾ ਸੁਆਮੀਆ ਨੂੰ ਕਲੀਨ ਚਿੱਟ ਦੇਣਾ ਤੇ ਦੂਸਰਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਪੰਥਕ ਜਥੇਬੰਦੀਆਂ ਨੂੰ ਸ਼ਰਾਰਤੀ ਅਨਸਰ ਕਹਿਣ ਦੀ ਵੀ ਨਿਖੇਧੀ ਕੀਤੀ ਗਈ ਅਤੇ ਜਥੇਦਾਰ ਵੱਲੋ ਵਰਤੀ ਗਈ ਭੱਦੀ ਭਾਸ਼ਾਂ ਨੂੰ ਮੱਦੇ ਨਜ਼ਰ ਰੱਖਦਿਆ ਪੰਥਕ ਜਥੇਬੰਦੀਆ ਗਿਆਨੀ ਗੁਰਬਚਨ ਸਿੰਘ ਦਾ ਬਾਈਕਾਟ ਕਰਨ ਦਾ ਐਲਾਨ ਕਰਦੀਆ ਹਨ ਅਤੇ ਕਿ ਭਵਿੱਖ ਵਿੱਚ ਜਥੇਬੰਦੀਆ ਗਿਆਨੀ ਗੁਰਬਚਨ ਸਿੰਘ ਕੋਲ ਕੋਈ ਵੀ ਪੰਥਕ ਮੁੱਦਾ ਨਹੀਂ ਲੈ ਕੇ ਜਾਣਗੀਆ। ਉਹਨਾਂ ਇਹ ਵੀ ਸਪੱਸ਼ਟ ਕੀਤਾ ਕਿ ਉਹ ਅਕਾਲ ਤਖਤ ਤੋਂ ਬਾਗੀ ਨਹੀਂ ਸਗੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਮਾਣ ਸਨਮਾਨ ਕਰਦੀਆਂ ਰਹਿਣਗੀਆਂ।

ਤੀਸਰੇ ਮੱਤੇ ਰਾਹੀ ਉਹਨਾਂ ਕਿਹਾ ਕਿ ਰਾਧਾ ਸੁਆਮੀਆ ਵੱਲੋਂ ਸਿੱਖਾਂ ਦੇ ਢਾਹੇ ਜਾ ਰਹੇ ਗੁਰਦੁਆਰਿਆ ਦੀ ਵਿੱਢੀ ਗਈ ਮੁਹਿੰਮ ਤਹਿਤ ਇਨਸਾਫ ਲੈਣ ਦੀ ਪਹਿਲੀ ਪੌੜੀ ਚੜਦਿਆ ਉਹਨਾਂ ਪੰਥਕ ਜਥੇਬੰਦੀਆ ਦੇ ਨੁੰਮਾਇੰਦੇ ਪੰਜਾਬ ਦੇ 22 ਜਿਲਿਆ ਵਿੱਚ ਪੰਜਾਬ ਦੇ ਰਾਜਪਾਲ ਦੇ ਨਾਮ ਦੋਸ਼ੀਆ ਵਿਰੁੱਧ ਕਾਰਵਾਈ ਨੂੰ ਯਕੀਨੀ ਬਣਾਉਣ ਲਈ ਜਿਲੇ ਦੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦੇਣਗੇ।

ਚੌਥੇ ਮੱਤੇ ਰਾਹੀ ਉਹਨਾਂ ਕਿਹਾ ਕਿ ਦੋ ਸਤੰਬਰ ਨੂੰ ਪੰਥਕ ਜਥੇਬੰਦੀਆ ਰਾਧਾ ਸੁਆਮੀਆਂ ਵੱਲੋਂ ਬਾਬਾ ਜੀਵਨ ਸਿੰਘ ਦੇ ਗੁਰੂਦੁਆਰੇ ਨੂੰ ਢਾਹੁਣ ਦੀਆ ਰਚੀਆ ਜਾ ਰਹੀਆ ਸਾਜਿਸ਼ਾਂ ਦੇ ਵਿਰੁੱਧ ਮੌਕੇ

More...
 
Top