ਬਾਦਲ ਦਲ ਵਲੋਂ ਸੌਦਾ ਸਾਧ ਤੋਂ ਮੰਗੀ ਗਈ ਲਿਖਤੀ ਮੱਦ&am

SBN CEO

Administrator
Staff member
ਬਾਦਲ ਦਲ ਵਲੋਂ ਸੌਦਾ ਸਾਧ ਤੋਂ ਮੰਗੀ ਗਈ ਲਿਖਤੀ ਮੱਦਦ ਦਾ ਖੁਲਾਸਾ
* ਸੌਦਾ ਸਾਧ ਨੇ ਆਖਿਆ ਬਾਦਲ ਦਲ ਨੇ ਡੇਰੇ ਤੋਂ ਪਿਛਲੀ ਗਲਤੀ ਦੀ ਮੁਆਫ਼ੀ ਅਤੇ ਅੱਗੇ ਲਈ ਹਰ ਮਦਦ ਦਾ ਲਿਖਤੀ ਭਰੋਸਾ ਦਿੱਤਾ




ਬਠਿੰਡਾ (23 ਜਨਵਰੀ, ਅਨਿਲ ਵਰਮਾ-ਪਹਿਰੇਦਾਰ): ਵਿਧਾਨ ਸਭਾ ਚੋਣਾਂ 2012 ਲਈ 30 ਜਨਵਰੀ ਨੂੰ ਵੋਟਾਂ ਪੈਣੀਆਂ ਹਨ ਤੇ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਪੂਰੇ ਮਾਲਵੇ ਦੇ 8 ਜਿਲ੍ਹਿਆਂ ਵਿੱਚ ਸ਼੍ਰੋਮਣੀ ਅਕਾਲੀ ਦਲ ਭਾਜਪਾ ਗਠਬੰਧਨ ਨੂੰ ਕਰਾਰੀ ਹਾਰ ਦੇਣ ਵਾਲੇ ਡੇਰਾ ਪ੍ਰੇਮੀ ਵੋਟ ਬੈਂਕ ਤੇ ਆਖਰਕਾਰ ਇਹਨਾ ਚੌਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਆਪਣਾ ਹੱਕ ਜਤਾ ਸਕਦਾ ਹੈ ਤੇ ਇਹਨਾ ਚੋਣਾਂ ਲਈ ਡੇਰਾ ਮੁਖੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਗਠਬੰਧਨ ਦੇ ਹੱਕ ਵਿੱਚ ਵੋਟਾਂ ਪਾਉਣ ਲਈ ਡੇਰਾ ਪ੍ਰੇਮੀਆਂ ਨੂੰ ਆਦੇਸ਼ ਦਿੱਤੇ ਜਾ ਸਕਦੇ ਹਨ ਤੇ ਇਹ ਫੈਸਲਾ 27 ਜਨਵਰੀ ਨੂੰ ਹੋਣ ਦੀ ਸੰਭਾਵਨਾ ਹੈ। ਇਹ ਇਸ਼ਾਰਾ ਅੱਜ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਵੱਲੋਂ ਡੇਰਾ ਸਿਰਸਾ ਵਿੱਚ ਕੀਤੀ ਗਈ ਪੱਤਰਕਾਰਤਾ ਵਿੱਚ ਹੋਇਆ। ਡੇਰਾ ਮੁਖੀ ਵੱਲੋਂ ਅੱਜ ਆਪਣੇ ਸਿਰਸਾ ਡੇਰੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਪਰਿਵਾਰ ਕਿਵੇਂ ਕੁਰਸੀ ਦੇ ਲਾਲਚ ਵਿੱਚ ਉਲਝ ਕੇ ਡੇਰਾ ਸੌਦਾ ਸਾਧ ਦੇ ਪੈਰਾਂ ਵਿੱਚ ਡਿੱਗ ਚੁੱਕਾ ਹੈ ਦਾ ਖੁਲਾਸਾ ਵੀ ਹੋਇਆ।

ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਿਸ ਦੇ ਹੱਕ ਵਿੱਚ ਡੇਰਾ ਪ੍ਰੇਮੀ ਵੋਟ ਪਾਉਣ ਦਾ ਫੈਸਲਾ ਕਰਨਗੇ ਦੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਡੇਰਾ ਮੁਖੀ ਨੇ ਕਿਹਾ ਕਿ ਡੇਰਾ ਪ੍ਰੇਮੀ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਭਾਜਪਾ ਗਠਬੰਧਨ ਦੇ ਹੱਕ ਵਿੱਚ ਵੋਟ ਪਾਉਣ ਬਾਰੇ ਗੰਭੀਰਤਾ ਨਾਲ ਸੋਚ ਵਿਚਾਰ ਕਰ ਰਹੇ ਹਨ ਕਿਉਂਕਿ ਪਿਛਲੇ ਸਮੇਂ ਪੰਜਾਬ ਵਿੱਚ ਜੋ ਕੁੱਝ ਡੇਰਾ ਪ੍ਰੇਮੀਆਂ ਨਾਲ ਵਾਪਰਿਆ ਤੇ ਉਹਨਾਂ ਤੇ ਵੀ ਪਰਚੇ ਦਰਜ ਕੀਤੇ ਗਏ ਇਸ ਵਿਵਾਦ ਪ੍ਰਤੀ ਬਾਦਲ ਪਰਿਵਾਰ ਵੱਲੋਂ ਲਿਖਤ ਮੁਆਫੀ ਮੰਗ ਕੇ ਇਹ ਭਰੋਸਾ ਦਿੱਤਾ ਗਿਆ ਹੈ ਕਿ ਅੱਗੇ ਤੋਂ ਪੰਜਾਬ ਵਿੱਚ ਡੇਰਾ ਪ੍ਰੇਮੀਆਂ ਨੂੰ ਪੂਰਨ ਸਹਿਯੋਗ ਦਿੱਤਾ ਜਾਵੇਗਾ ਤੇ ਆਪਸੀ ਭਾਈਚਾਰਕ ਸਾਂਝ ਵਧਾਉਣ ਦੇ ਯਤਨ ਕੀਤੇ ਜਾਣਗੇ। ਡੇਰਾ ਮੁਖੀ ਨੇ ਇਹ ਵੀ ਖੁਲਾਸਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਵਿੱਚ ਹੋਏ ਉਸ ਵਿਵਾਦ ਤੇ ਅਫਸੋਸ ਵੀ ਪ੍ਰਗਟ ਕੀਤਾ ਤੇ ਮੁਆਫੀ ਮੰਗਦਿਆਂ ਅੱਗੇ ਤੋਂ ਅਜਿਹਾ ਨਾ ਹੋਣ ਦਾ ਭਰੋਸਾ ਦਿੱਤਾ ਹੈ ਤੇ ਡੇਰਾ ਪ੍ਰੇਮੀਆਂ ਦੀ ਪੂਰੀ ਸੁਰੱਖਿਆ ਅਤੇ ਸੱਤਸੰਗਾਂ ਹੋਣ ਦੀ ਖੁਲ ਦੇਣ ਦਾ ਵੀ ਭਰੋਸਾ ਦਿੱਤਾ ਗਿਆ ਹੈ। ਜਿਸ ਕਰਕੇ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਹਮਦਰਦੀ ਨਾਲ ਵਿਚਾਰ ਕੀਤਾ ਜਾਵੇਗਾ।

ਡੇਰਾ ਮੁਖੀ ਨੇ ਇਹ ਵੀ ਐਲਾਨ ਕੀਤਾ ਕਿ ਡੇਰਾ ਸਿਰਸਾ ਸਮਾਜਿਕ ਬੁਰਾਈਆਂ ਨੂੰ ਖਤਮ ਕਰਕੇ ਆਪਸੀ ਭਾਈਚਾਰਕ ਸਾਂਝ ਤੇ ਦੇਸ਼ ਦੀ ਖੁਸ਼ਹਾਲੀ ਲਈ ਯਤਨਸ਼ੀਲ ਹੈ ਤੇ ਜੋ ਉਮੀਦਵਾਰ ਭ੍ਰਿਸ਼ਟਾਚਾਰ, ਬੇਰੁਜ਼ਗਾਰੀ, ਮਹਿੰਗਾਈ ਤੇ ਨਸ਼ਿਆਂ ਖਿਲਾਫ ਆਵਾਜ਼ ਬੁ¦ਦ ਕਰੇਗਾ ਉਸਨੂੰ ਡੇਰਾ ਪ੍ਰੇਮੀ ਸਮਰੱਥਨ ਕਰਨਗੇ ਤੇ ਇਸ ਲਈ ਉਮੀਦਵਾਰ ਨੂੰ ਲਿਖਤ ਭਰੋਸੇ ਦਾ ਐਫੀਡੈਵਿਟ ਡੇਰਾ ਸਿਰਸਾ ਵਿੱਚ ਜਮਾਂ ਕਰਵਾਉਣਾ ਪਵੇਗਾ ਤਾਂ ਜੋ ਉਹ ਆਪਣੇ ਵਾਅਦੇ ਤੋਂ ਪਿੱਛੇ ਨਾ ਹੱਟ ਸਕੇ ਤੇ ਇਹਨਾ ਸਮਾਜਿਕ ਬੁਰਾਈਆਂ ਖਿਲਾਫ ਆਵਾਜ਼ ਬੁ¦ਦ ਕਰ ਸਕੇ। ਡੇਰਾ ਮੁਖੀ ਨੇ ਦੱਸਿਆ ਕਿ ਚੋਣਾਂ ਲਈ ਡੇਰਾ ਵੋਟ ਦਾ ਆਸ਼ੀਰਵਾਦ ਲੈਣ ਲਈ ਉਹਨਾਂ ਕੋਲ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ, ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ, ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਤੇ ਲਗਭਗ 100 ਤੋਂ ਵੱਧ ਪੰਜਾਬ ਦੇ ਵੱਖ ਵੱਖ ਪਾਰਟੀਆਂ ਦੇ ਉਮੀਦਵਾਰ ਪਹੁੰਚ ਕਰ ਚੁੱਕੇ ਹਨ ਪਰ ਫੈਸਲਾ ਡੇਰੇ ਦੀ ਰਾਜਨੀਤਿਕ ਕਮੇਟੀ ਵੱਲੋਂ 27 ਜਨਵਰੀ ਨੂੰ ਡੇਰਾ ਸ਼ਰਧਾਲੂਆਂ ਦੇ ਨਾਲ ਵਿਚਾਰ ਵਟਾਂਦਰਾ ਕਰਨ ਉਪਰੰਤ ਕੀਤਾ ਜਾਵੇਗਾ। ਦੱਸਣਯੋਗ ਹੈ ਕਿ 25 ਜਨਵਰੀ ਨੂੰ ਡੇਰੇ ਦੇ ਪਹਿਲੇ ਪਾਤਸ਼ਾਹੀ ਸ਼ਾਹ ਸਤਨਾਮ ਜੀ ਦਾ ਜਨਮਦਿਨ ਹੈ ਤੇ ਇਸ ਦਿਨ ਪੰਜਾਬ ਦੇ ਹਜਾਰਾਂ ਸ਼ਰਧਾਲੂ ਡੇਰਾ ਸਿਰਸਾ ਪਹੁੰਚਦੇ ਹਨ ਤੇ ਪੰਜਾਬ ਵਿੱਚ ਡੇਰੇ ਦਾ ਚੰਗਾ ਵੋਟ ਬੈਂਕ ਹੈ ਜਿਸ ਨੂੰ ਪ੍ਰਾਪਤ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹਰ ਪਾਰਟੀ ਤਰਲੋ ਮੱਛੀ ਹੁੰਦੀ ਦਿਖਾਈ ਦੇ ਰਹੀ ਹੈ। ਅੱਗੇ ਡੇਰਾ ਪ੍ਰੇਮੀ ਕੀ ਫੈਸਲਾ ਲੈਂਦੇ ਹਨ ਇਹ ਤਾਂ 27 ਜਨਵਰੀ ਨੂੰ ਹੀ ਰਸਮੀਂ ਤੌਰ ਤੇ ਸਾਹਮਣੇ ਆਵੇਗਾ। ਇਸ ਮੌਕੇ ਉਹਨਾਂ ਦੇ ਨਾਲ ਡੇਰਾ ਪ੍ਰਬੰਧਕ ਪਵਨ ਇੰਸਾ, ਅਦਿਤਿਆ ਇੰਸਾ ਤੇ ਰਾਜਨੀਤਿਕ ਵਿੰਗ ਦੇ ਮੈਂਬਰ ਵੀ ਸ਼ਾਮਲ ਸਨ।

source: http://www.khalsanews.org/newspics/2...uda%20Sadh.htm


More...
 
Top