ਪ੍ਰੋ. ਧੂੰਦੇ ਨੇ ਆਪਣੀ ਗਲਤੀ ਮੁਆਫੀ ਮੰਗਦਿਆਂ ਵਿਸ਼&amp

SBN CEO

Administrator
Staff member
<div>ਪ੍ਰੋ. ਧੂੰਦੇ ਨੇ ਆਪਣੀ ਗਲਤੀ ਮੁਆਫੀ ਮੰਗਦਿਆਂ ਵਿਸ਼ਵਾਸ਼ ਦਿਵਾਇਆ, ਕਿ ਉਹ ਭਵਿੱਖ ਵਿੱਚ ਕੋਈ ਗਲਤੀ ਨਹੀਂ ਕਰੇਗਾ
<font color="Navy">
ਅੰਮ੍ਰਿਤਸਰ 25 ਫਰਵਰੀ (ਜਸਬੀਰ ਸਿੰਘ) ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਬਾਰੇ ਇਤਰਾਜਯੋਗ ਟਿੱਪਣੀਆਂ ਕਰਨ ਦੇ ਦੋਸ਼ ਵਿੱਚ ਸਿੱਖ ਪੰਥ ਦੇ ਪ੍ਰਸਿੱਧ ਕਥਾ ਵਾਚਕ ਤੇ ਪ੍ਰਚਾਰਕ ਪ੍ਰੋ. ਸਰਬਜੀਤ ਸਿੰਘ ਧੂੰਦਾਂ ਵੱਲੋਂ ਸ੍ਰੀ ਅਕਾਲ ਤਖਤ ਦੇ ਸਕੱਤਰੇਤ ਵਿਖੇ ਪੰਜ ਸਿੰਘ ਸਾਹਿਬਨ ਦੇ ਸਨਮੁੱਖ ਪੇਸ਼ ਹੋ ਕੇ ਆਪਣੀ ਗਲਤੀ ਸਵੀਕਾਰ ਕਰਕੇ ਮੁਆਫੀ ਮੰਗ ਲੈਣ ਉਪਰੰਤ ਸਿੰਘ ਸਾਹਿਬਾਨ ਨੇ ਉਸ ਨੂੰ ਆਮ ਮੁਆਫੀ ਦਿੰਦਿਆ ਉਸ ਦੀ ਆਤਮਕ ਸ਼ੁੱਧੀ ਲਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਰਤਨ ਸਰਵਨ ਕਰਨ ਤੇ ਆਪਣੇ ਘਰ ਇੱਕ ਸਹਿਜ ਪਾਠ ਕਰਾ ਕੇ ਸ੍ਰੀ ਅਕਾਲ ਤਖਤ ਤੇ ਖਿਮਾ ਯਾਚਨਾ ਦੀ ਅਰਦਾਸ ਕਰਾਉਣ ਦੇ ਆਦੇਸ਼ ਦਿੱਤੇ ਹਨ।

ਸ੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀ ਟਾਸਕ ਫੋਰਸ ਵੱਲੋਂ ਕੀਤੇ ਕਰੜੇ ਸੁਰੱਖਿਆ ਪ੍ਰਬੰਧਾਂ ਦੀ ਛੱਤਰੀ ਹੇਠ ਸ੍ਰੀ ਅਕਾਲ ਤਖਤ ਸਾਹਿਬ ਤੇ ਪੁੱਜੇ ਪ੍ਰੋ. ਸਰਬਜੀਤ ਸਿੰਘ ਧੂੰਦਾ ਆਪਣੇ ਤੇ ਲੱਗੇ ਦੋਸ਼ਾਂ ਦਾ ਸਪੱਸ਼ਟੀਕਰਨ ਦੇਣ ਲਈ ਵਿੱਚ ਸ੍ਰੀ ਅਕਾਲ ਤਖਤ ਤੇ ਸਵੇਰੇ ਕਰੀਬ ਅੱਠ ਵਜੇ ਹੀ ਸਾਥੀਆ ਸਮੇਤ ਪੁੱਜ ਗਏ ਸਨ ਜਦ ਕਿ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਆਪਣੇ ਨਿਰਦਾਰਤ ਸਮੇਂ 9 ਵਜੇ ਤੋਂ ਲੇਟ ਸ਼ੁਰੂ ਹੋਈ। ਪ੍ਰੋ. ਧੂੰਦਾ ਨੂੰ ਸ੍ਰੀ ਅਕਾਲ ਤਖਤ ਤੇ ਲਿਆਉਣ ਲਈ ਵਿਸ਼ੇਸ਼ ਵਿਚੋਲੇ ਦੀ ਭੂਮਿਕਾ ਨਿਭਾਉਵਣ ਵਾਲੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਪਹਿਲਾਂ ਦਸ ਮਿੰਟ ਸਿੰਘ ਸਾਹਿਬਾਨ ਨਾਲ ਗੁਪਤ ਮੀਟਿੰਗ ਕੀਤੀ ਤੇ ਉਪਰੰਤ ਆਪਣੇ ਤਿੰਨ ਚਾਰ ਸਾਥੀਆ ਨਾਲ ਪੰਜ ਸਿੰਘ ਸਾਹਿਬਨ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਤਖਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਤਰਲੋਚਨ ਸਿੰਘ, ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ, ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਅਤੇ ਤਖਤ ਸ੍ਰੀ ਹਜ਼ੂਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਪ੍ਰਤਾਪ ਸਿੰਘ ਦੇ ਸਨਮੁੱਖ ਪ੍ਰੋ. ਧੂੰਦਾ ਸਕੱਤਰੇਤ ਦੇ ਬੰਦ ਕਮਰੇ ਵਿੱਚ ਪੇਸ਼ ਹੋਏ। ਆਪਣਾ ਸਪੱਸ਼ਟੀਕਰਨ ਸੋਂਪਣ ਉਪਰੰਤ ਸਿੰਘ ਸਾਹਿਬਾਨ ਨਾਲ ਹੋਏ ਵਾਰਤਾਲਾਪ ਦੌਰਾਨ ਪ੍ਰੋ. ਧੂੰਦਾ ਨੇ ਕਿਹਾ ਕਿ ਉਸ ਨੇ ਜਿਹੜੀਆ ਵੀ ਟਿੱਪਣੀਆ ਕੀਤੀਆ ਹਨ ਉਹ ਕਾਹਨਾਂ ਢੇਸੀਆ ਦੀ ਗੱਦੀ ਬਾਰੇ ਕੀਤੀਆ ਸਨ। ਜਦੋਂ ਉਸ ਨੂੰ ਕੋਲ ਬੈਠੇ ਸ਼ਕਾਇਤ ਕਰਤਾ ਹਜੂਰੀ ਰਾਗੀ ਭਾਈ ਸੁਖਵਿੰਦਰ ਸਿੰਘ ਨਾਗੋਕੇ, ਭਾਈ ਜਗਦੀਸ਼ ਸਿੰਘ ਕੋਮਲ ਤੇ ਭਾਈ ਤਾਰਬਲਬੀਰ ਸਿੰਘ ਨੇ ਸਪੱਸ਼ਟ ਕੀਤਾ ਕਿ ਉਸ ਦੀਆ ਟਿੱਪਣੀਆ ਕਾਹਨਾਂ ਢੇਸੀਆ ਬਾਰੇ ਨਹੀਂ, ਸਗੋਂ ਸ੍ਰੀ ਹਰਮਿੰਦਰ ਸਾਹਿਬ ਬਾਰੇ ਸਨ ਤਾਂ ਪ੍ਰੋ. ਧੂੰਦਾਂ ਨੇ ਤੁਰੰਤ ਇੱਕ ਸੌਂ ਡਿਗਰੀ ਦਾ ਮੋੜ ਕੱਟਦਿਆ ਆਪਣੀ ਗਲਤੀ ਸਵੀਕਾਰ ਕਰਦਿਆ ਮੁਆਫੀ ਮੰਗ ਲਈ ਤੇ ਵਿਸ਼ਵਾਸ਼ ਦਿਵਾਇਆ ਕਿ ਭਵਿੱਖ ਵਿੱਚ ਉਹ ਅਜਿਹੀ ਗਲਤੀ ਨਹੀਂ ਕਰੇਗਾ।

ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਦੱਸਿਆ ਕਿ ਪ੍ਰੋ.ਸਰਬਜੀਤ ਸਿੰਘ ਧੂੰਦਾਂ ਤੇ ਦੋਸ਼ ਸੀ ਕਿ ਉਸ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਤੇ ਜਾਂਦੇ ਕੀਰਤਨ ਅਤੇ ਮਰਿਆਦਾ

More...
 
Top